ਮੇਰਾ ਦੁਖੜੇ ਸੁਣਾਉਣ ਨੂੰ ਜੀਅ ਕਰਦਾ (ਰਾਜਾ ਸਾਹਿਬ ਜੀ) Baba Gulab Singh Song Lyrics. gaana lyrics

 1-ਤੈਨੂੰ ਨਾ ਸੁਣਾਵਾਂ ਤੇ ਸੁਣਾਵਾਂ ਕਿਹਨੂੰ ਹੋਰ ਮੈਂ

    ਚਰਨਾਂ ਚ ਰੱਖ ਲਵੀ ਬੜਾ ਕਮਜ਼ੋਰ ਮੈਂ

    ਔਗੁਣ ਲੁਕਾ ਲਈ ਗੁਨਾਹਗਾਰ ਦੇ,

    ਭੁਲਾਂ ਉਤੇ ਪਾਈਂ ਰੱਖੀਂ ਪਰਦਾ

    ਤੇਰੇ ਦਰ ਆਕੇ ਰਾਜਾ ਸਾਹਿਬ ਜੀ

    ਮੇਰਾ ਦੁਖੜੇ ਸੁਣਾਉਣ ਨੂੰ ਜੀਅ ਕਰਦਾ

2-ਸੁ਼ਰੂ ਵੀ ਤੂੰ ਰਾਜਾ ਜੀ, ਅਖੀਰ ਵੀ ਤੂੰ ਰਾਜਾ ਜੀ

   ਗੁਰੂ ਵੀ ਤੂੰ ਰਾਜਾ ਜੀ,ਪੀਰ ਵੀ ਤੂੰ ਰਾਜਾ ਜੀ

   ਭਗਵਾਨ ਬਿਲਾਸ ਨੂਰੀ ਕਿਰਨਾਂ

   ਵੜ ਹਉਮੈ ਤੇ ਹੰਕਾਰ ਜਾਵੇ ਮਰਦਾਂ

   ਤੇਰੇ ਦਰ ਆਕੇ ਰਾਜਾ ਸਾਹਿਬ ਜੀ

   ਮੇਰਾ ਦੁਖੜੇ ਸੁਣਾਉਣ ਨੂੰ ਜੀਅ ਕਰਦਾ

3-ਅਸੀ ਤੇਰੇ ਰੱਖਣ ਦੇ ਰੱਖ ਲੈ ਗਰੀਬਾਂ ਨੂੰ

   ਮਿਹਰ ਦੀ ਨਿਗਾਹ ਨਾਲ ਦਿਉ ਬਦਲ ਨਸੀਬਾਂ ਨੂੰ

   ਬੜੀਆਂ ਥਾਵਾਂ ਤੇ ਨੱਕ ਰਗੜੇ

   ਮਨ ਇਸੇ ਥਾਂ ਤੇ ਹਾਮੀ ਆਕੇ ਭਰਦਾ

   ਤੇਰੇ ਦਰ ਆਕੇ ਰਾਜਾ ਸਾਹਿਬ ਜੀ

   ਮੇਰਾ ਦੁਖੜੇ ਸੁਣਾਉਣ ਨੂੰ ਜੀਅ ਕਰਦਾ

4-ਬੜੀਆਂ ਨੇ ਆਸਾ ਮੈਨੂੰ ਇਸ ਦਰਬਾਰ

   ਬਖ਼ਸ਼ ਦਿਉ ਜੀ ਭੁਲਾਂ ਹੋਈਆਂ ਗੁਨਾਹਗਾਰ

   ਵਿੱਕੀ ਸਰਪੰਚ ਤੋਂ ਕਈ ਦਰਜੇ

   ਕੂਕਰ ਚੰਗਾ ਏ ਤੇਰੇ ਦਰ ਦਾ

   ਤੇਰੇ ਦਰ ਆਕੇ ਰਾਜਾ ਸਾਹਿਬ ਜੀ

   ਮੇਰਾ ਦੁਖੜੇ ਸੁਣਾਉਣ ਨੂੰ ਜੀਅ ਕਰਦਾ


           Transliteration 

1 - Tainū nā suṇāvā̃ te suṇāvā̃ kihinū hor main

Charṇā̃ ch rakh lavī baṛā kamzor main

Augaṇ lukā laī gunāhgār de,

Bhulā̃ ute pāī̃ rakhī̃ pardā

Tere dar āke rājā sāhib jī

Merā dukhṛe suṇāuṇ nū jīa karda


2 - Surū vī tū̃ rājā jī, akhīr vī tū̃ rājā jī

Gurū vī tū̃ rājā jī, pīr vī tū̃ rājā jī

Bhagvān bilās nūrī kirnā̃

Vaṛ haumai te haṅkār jāve mardā̃

Tere dar āke rājā sāhib jī

Merā dukhṛe suṇāuṇ nū jīa karda


3 - Asī tere rakhṇ de rakh lai garībā̃ nū

Mihr dī nigāh nāl di’o badal nasībā̃ nū

Baṛī̃ā̃ thāvā̃ te nakk ragṛe

Man ise thā̃ te hāmī āke bharda

Tere dar āke rājā sāhib jī

Merā dukhṛe suṇāuṇ nū jīa karda


4 - Baṛī̃ā̃ ne āsā mainū is darbār

Bakhsh di’o jī bhulā̃ hoī̃ā̃ gunāhgār

Vikkī sarpanch tõ kaī darje

Kūkar changā e tere dar dā

Tere dar āke rājā sāhib jī

Merā dukhṛe suṇāuṇ nū jīa karda

               ਅਰਥ 

ਇਸ ਗੀਤ ਵਿੱਚ ਇਕ ਨਿਮਾਣੇ, ਗਰੀਬ ਅਤੇ ਗੁਨਾਹਗਾਰ ਮਨੁੱਖ ਦੀ ਦਿਲੋਂ ਕੀਤੀ ਬੇਨਤੀ ਦਰਸਾਈ ਗਈ ਹੈ, ਜੋ ਆਪਣੇ ਪ੍ਰਭੂ/ਰਾਜਾ ਸਾਹਿਬ ਦੇ ਦਰ 'ਤੇ ਆ ਕੇ ਆਪਣਾ ਦੁੱਖ ਸੁਣਾਉਣ ਦੀ ਤਰਸ ਰੱਖਦਾ ਹੈ।

1- ਕਵੀ ਕਹਿੰਦਾ ਹੈ ਕਿ ਮੈਂ ਆਪਣਾ ਮਨ ਦਾ ਦੁੱਖ ਕਿਸੇ ਹੋਰ ਨੂੰ ਨਹੀਂ, ਸਿਰਫ਼ ਤੁਹਾਨੂੰ ਹੀ ਸੁਣਾ ਸਕਦਾ ਹਾਂ। ਮੈਂ ਬਹੁਤ ਕਮਜ਼ੋਰ ਹਾਂ, ਤੇਰੇ ਚਰਨਾਂ ਵਿੱਚ ਆਪਣਾ ਸਿਰ ਰੱਖਦਾ ਹਾਂ। ਤੂੰ ਮੇਰੇ ਔਗੁਣਾਂ ਤੇ ਗੁਨਾਹਾਂ ਨੂੰ ਲੁਕਾ ਲੈਂਦਾ ਹੈਂ ਅਤੇ ਮੇਰੀਆਂ ਭੁੱਲਾਂ ਉੱਤੇ ਪਰਦਾ ਪਾ ਦਿੰਦਾ ਹੈਂ।

2-ਤੂੰ ਹੀ ਮੇਰੀ ਸ਼ੁਰੂਆਤ ਹੈਂ ਅਤੇ ਤੂੰ ਹੀ ਮੇਰਾ ਅੰਤ ਹੈਂ। ਤੂੰ ਹੀ ਮੇਰਾ ਗੁਰੂ, ਤੂੰ ਹੀ ਮੇਰਾ ਪੀਰ ਹੈਂ। ਤੂੰ ਭਗਵਾਨ ਹੈਂ ਜਿਸ ਦੀ ਰੌਸ਼ਨੀ ਨੂਰ ਵਰਗੀ ਹੈ। ਤੇਰੇ ਦਰ 'ਤੇ ਆ ਕੇ ਮੇਰੇ ਅੰਦਰੋਂ ਹਉਮੈ ਅਤੇ ਅਹੰਕਾਰ ਮਰ ਜਾਂਦੇ ਹਨ।

3-ਅਸੀਂ ਤੇਰੇ ਸਹਾਰੇ ਹਾਂ, ਤੂੰ ਗਰੀਬਾਂ ਦੀ ਰੱਖਿਆ ਕਰ। ਆਪਣੀ ਮਿਹਰ ਭਰੀ ਨਿਗਾਹ ਨਾਲ ਸਾਡੇ ਨਸੀਬ ਬਦਲ ਦੇ। ਜਿੱਥੇ-ਜਿੱਥੇ ਵੱਡੇ ਦਰਵਾਜ਼ਿਆਂ ਤੇ ਅਸੀਂ ਆਪਣੀ ਨੱਕ ਰਗੜਦੇ ਹਾਂ, ਉਹ ਸਿਰਫ਼ ਝੂਠਾ ਸਹਾਰਾ ਹੈ — ਮੇਰਾ ਮਨ ਸਿਰਫ਼ ਤੇਰੇ ਦਰ ਤੇ ਹੀ ਯਕੀਨ ਕਰਦਾ ਹੈ।

4-ਮੈਨੂੰ ਤੇਰੇ ਦਰਬਾਰ ਤੋਂ ਬਹੁਤ ਉਮੀਦ ਹੈ। ਮੇਰੀਆਂ ਹੋਈਆਂ ਭੁੱਲਾਂ ਮਾਫ਼ ਕਰ ਦੇ, ਕਿਉਂਕਿ ਮੈਂ ਗੁਨਾਹਗਾਰ ਹਾਂ। ਦੁਨਿਆ ਦੇ ਵੱਡੇ ਸਰਪੰਚਾਂ ਨਾਲੋਂ ਵੀ ਤੇਰਾ ਦਰ ਦਾ ਕੁੱਤਾ ਚੰਗਾ ਹੈ, ਕਿਉਂਕਿ ਉਹ ਵੀ ਤੇਰੇ ਦਰ ਦਾ ਸਹਾਰਾ ਲੈਂਦਾ ਹੈ।


एक टिप्पणी भेजें

0 टिप्पणियाँ