ਵਿਛੜ ਗਿਆ ਮੇਰੇ ਦਿਲ ਦਾ ਜਾਨੀ
ਕੇ ਮੈਂ ਕੱਖਾਂ ਵਾਂਗਰ ਰੁਲ ਗਈ
ਫੁੱਲਾਂ ਨਾਲੋਂ ਨਾਜ਼ੁਕ ਜਿੰਦੜੀ
ਮੇਰੀ ਵਿਚ ਕੰਡਿਆਂ ਦੇ ਰੁਲ ਗਈ
ਗ਼ਮ ਸਜਣਾ ਦੇ ਮਾਰ ਮੁਕਾਇਆ
ਤੇ ਮੈਂ ਅੱਥਰੂ ਬਣ ਕੇ ਡੁੱਲ ਗਈ
ਇੱਕ ਮਾਹੀਆ ਤੇਰੀ ਯਾਦ ਨਾ ਭੁੱਲਦੀ
ਬਾਕੀ ਹਰ ਸ਼ੈ ਜਗ ਦੀ ਭੁੱਲ ਗਈ
ਇੰਜ ਵਿਛੜੇ ਮੁੜ ਨਹੀਂ ਆਏ
ਮੁੜ ਨਹੀਂ ਆਏ ਜਾਨੀ ਦੂਰ ਗਏ
ਜਾਵੋ ਜੀ ਕੋਈ ਮੋੜ ਲਿਆਵੋ
ਮੁੜ ਨਹੀਂ ਆਏ ਜਾਨੀ ਦੂਰ ਗਏ
ਇੰਜ ਵਿਛੜੇ ਮੁੜ ਨਹੀਂ ਆਏ....
ਮੇਰੇ ਸਖਿਓ ਦਰਦ ਵੰਡਾਓ ਜੀ
ਕੋਈ ਲੱਭਦਾ ਚਾਰਾ ਲਿਆਓ ਜੀ
ਮੇਰੇ ਮਾਹੀ ਨੂੰ ਮੁੜ ਲਿਆਓ ਜੀ
ਇੰਜ ਵਿਛੜੇ ਮੁੜ ਨਹੀਂ ਆਏ...
ਕੋਈ ਜਲਦੀ ਮੁੜ ਲਿਆਵੇ
ਜਾਨੀ ਦੂਰ ਗਏ. ਇੰਜ ਵਿਛੜੇ ਮੁੜ ਨਹੀਂ ਆਏ...
ਅੱਗ ਹਿਜਰ ਦੀ ਬਲਦੀ ਸੀਨੇ
ਵਿਛੜੇ ਗੁਜ਼ਰੇ ਸਾਲ ਮਹੀਨੇ
ਇੰਜ ਵਿਛੜੇ ਮੁੜ ਨਹੀਂ ਆਏ....
ਵਿਛੜ ਗਿਆਂ ਦੀ ਯਾਦ ਸਤਾਵੇ
ਨੀੰਦ ਅੱਖਾਂ ਚੋਂ ਉੱਡਦੀ ਜਾਵੇ
ਇੰਜ ਵਿਛੜੇ ਮੁੜ ਨਹੀਂ ਆਏ....
ਤੁਸੀਂ ਸਾਰੀਆਂ ਸਈਆ ਜਾਵੋ ਜੀ
ਮੇਰੇ ਮਾਹੀ ਦੀ ਖ਼ਬਰ ਲਿਆਓ ਜੀ
ਇੰਜ ਵਿਛੜੇ ਮੁੜ ਨਹੀਂ ਆਏ....
ਪਲ ਵਿਚ ਮਾਹੀ ਹੋ ਗਿਆ ਓਹਲੇ
ਨੈਨ ਮਿਲਾ ਕੇ ਕਰ ਗਿਆ ਰੋਗੀ
ਰਹਿ ਗਈ ਜਿੰਦੜੀ ਹੋ ਕੇ ਜੋਗੀ
ਇੰਜ ਵਿਛੜੇ ਮੁੜ ਨਹੀਂ ਆਏ....
ਰਾਸ ਨਾ ਪਿਆਰ ਦੀਆਂ ਘੜੀਆਂ ਆਈਆਂ
ਛੇਤੀ ਪਈਆਂ ਆਂ ਜੁਦਾਈਆਂ.ਇੰਜ ਵਿਛੜੇ ਮੁੜ ਨਹੀਂ ਆਏ...
ਪਲ ਵਿਚ ਮਾਹੀ ਹੋ ਗਿਆ ਓਹਲੇ
ਨਾ ਕੋਈ ਬੈਠ ਕੇ ਦੁੱਖ ਸੁਖ ਖੋਲੇ
ਨਾ ਦਿਲ ਦੇ ਹਾਲ ਸੁਣਾਏ
ਜਾਨੀ ਦੂਰ ਗਏ. ਇੰਜ ਵਿਛੜੇ ਮੁੜ ਨਹੀਂ ਆਏ....
ਅੱਖੀਆਂ ਤਕਦੀਆਂ ਰਹਿੰਦੀਆਂ ਰਾਹਾਂ
ਭਰਨੇ ਪੈ ਗਏ ਹੋ ਕੇ ਹਾਵਾਂ
ਅਸੀਂ ਰੋ ਰੋ ਵਕਤ ਵਿਹਾਏ
ਜਾਨੀ ਦੂਰ ਗਏ
ਹਿਜਰ ਤੇਰੇ ਵਿਚ ਉਠਦੀਆਂ ਹੂਕਾਂ
ਮਾਹੀ ਮਾਹੀ ਹਰ ਦਮ ਕੂਕਾਂ
ਅੱਖਾਂ ਭੁਖੀਆਂ ਦਰਸ ਦੀਦਾਰ ਦੀਆਂ
ਆਜਾ ਮਾਹੀ ਵਾਜਾਂ ਮਾਰਦੀਆਂ
ਆਸਾਂ ਦੇ ਦਿਨ ਮੁੱਕਦੇ ਜਾਂਦੇ
ਹੰਜੂ ਵੀ ਹੁਣ ਸੁੱਕਦੇ ਜਾਂਦੇ
ਸੋਚਾਂ ਦੇ ਵਿਚ ਵਕਤ ਵਿਹਾਏ
ਜਾਨੀ ਦਿਲ ਦੇ ਕਿਉਂ ਨਹੀਂ ਆਏ
ਮੰਦੇ ਹਾਲ ਜੁਦਾਈਆਂ ਕੀਤੇ
ਗੁਜ਼ਰੀ ਉਮਰ ਜ਼ਮਾਨੇ ਬੀਤੇ
ਮੇਰੇ ਦਰਦ ਵੰਡਾਵੇ ਕੌਣ
ਇੰਜ ਵਿਛੜੇ ਮੁੜ ਨਹੀਂ ਆਏ...
ਸੂੰਝਾ ਸੂੰਝਾ ਲੱਗਦਾ ਵੇਹੜਾ
ਪਲ ਪਲ ਤੇਰਾ ਹਿਜਰ ਸਤਾਵੇ
ਜਗ ਦੀ ਕੋਈ ਚੀਜ਼ ਨਾ ਭਾਵੇ
ਵਾਜਾਂ ਮਾਰਨ ਵਾਂਗ ਜੁਦਾਈਆਂ
ਮੁੱਕੀਆਂ ਹੱਜੇ ਯਾਰ ਜੁਦਾਈਆਂ
ਇੰਜ ਵਿਛੜੇ ਮੁੜ ਨਹੀਂ ਆਏ
ਜੀਉਣਾ ਓਹਦੇ ਬਾਝੋਂ ਔਖਾ
ਜੀਉਣ ਦਿੰਦੀ ਨਹੀਂ ਜੁਦਾਈ
ਇੱਕ ਯਾਰ ਬਾਝੋਂ ਸਾਨੂੰ
ਸੂਨੀ ਲੱਗਦੀ ਖੁਦਾਈ. ਇੰਜ ਵਿਛੜੇ ਮੁੜ ਨਹੀਂ ਆਏ
ਹਿਜਰ ਤੇਰੇ ਵਿਚ ਉਠਦੀਆਂ ਹੂਕਾਂ
ਮਾਹੀ ਮਾਹੀ ਹਰ ਦਮ ਕੂਕਾਂ
ਕਿਤੇ ਇੱਕ ਪਲ ਚੈਨ ਨਾ ਆਏ
ਜਾਨੀ ਦੂਰ ਗਏ. ਇੰਜ ਵਿਛੜੇ ਮੁੜ ਨਹੀਂ ਆਏ
ਮੈਂ ਦਰਦਾਂ ਤੋਂ ਆਜਿਜ ਆਈ
ਜੋਗੀ ਗੂੜੀ ਪ੍ਰੀਤ ਕਿਉਂ ਲਾਈ
ਕਿਹਨੂੰ ਭੁੱਲ ਕੇ ਨੈਨ ਮਿਲਾਏ
ਜਾਨੀ ਦੂਰ ਗਏ. ਇੰਜ ਵਿਛੜੇ ਮੁੜ ਨਹੀਂ ਆਏ
Transliteration
Inj vichhde murh nahi aaye
Murh nahi aaye jaani door gaye
Jaawo ji koi mod liyaawo
Murh nahi aaye jaani door gaye
Inj vichhde murh nahi aaye...
Mere sakhiyo dard wandaawo ji
Koi labhda chaara laawo ji
Mere maahi nu murh liyaawo ji
Inj vichhde murh nahi aaye...
Koi jaldi murh liyaave
Jaani door gaye
Inj vichhde murh nahi aaye...
Agg hijr di baldi seene
Vichhde guzre saal mahine
Inj vichhde murh nahi aaye...
Vichhde giyaan di yaad sataawe
Neend ankhan chon udddi jaawe
Inj vichhde murh nahi aaye...
Tussi saariyan saiya jaawo ji
Mere maahi di khabar liyaawo ji
Inj vichhde murh nahi aaye...
Pal vich maahi ho gaya ohle
Nain mila ke kar gaya rogi
Reh gayi jindri ho ke jogi
Inj vichhde murh nahi aaye...
Raas na pyaar diyan ghadiyan aayiyaa
Chetthi payiyan aan judaaiyaa
Inj vichhde murh nahi aaye...
Pal vich maahi ho gaya ohle
Na koi baith ke dukh sukh khole
Na dil de haal sunaaye
Jaani door gaye
Inj vichhde murh nahi aaye...
Ankhiyan takdiyan rehndiyan raahwan
Bharne pai gaye hoke haawan
Assan ro ro waqt vihaaye
Jaani door gaye
Hijr tere vich uthdiyan hookan
Maahi maahi har dam kookan
Ankhan bhukhiyan daras deedaar diyan
Aaja maahi waajan maardiyan
Aasan de din mukde jaande
Hanju vi hun sukde jaande
Sochan de vich waqt vihaaye
Jaani dil de kyon nahi aaye
Mandhe haal judaaiyaa keete
Guzri umar zamaane beete
Mere dard wandaawe kehda
Inj vichhde murh nahi aaye...
Soonja soonja lagda vehda
Pal pal tera hijr sataawe
Jag di koi cheez na bhaave
Waajan maaran waang judaaiyaa
Mukiyan hajje yaar judaaiyaa
Inj vichhde murh nahi aaye...
Jeona ohde baajhon aukha
Jeon dendi ni judaayi
Ik yaar baajhon sanu
Sooni lagdi khudaayi
Inj vichhde murh nahi aaye...
Hijr tere vich uthdiyan hookan
Maahi maahi har dam kookan
Kite ik pal chain na aaye
Jaani door gaye
Inj vichhde murh nahi aaye...
Main dardan ton aajiz aayi
Jogi goodi preet
kyun laayi
Kehnu bhul ke nain milaaye
Jaani door gaye
Inj vichhde murh nahi aaye...
0 टिप्पणियाँ